Loading...

ਪ੍ਰੋਗਰਾਮਿੰਗ ਭਾਸ਼ਾ

ਦੁਨੀਆਂ ਦੀ ਪਹਿਲੀ ਪੰਜਾਬੀ ਪ੍ਰੋਗਰਾਮਿੰਗ ਭਾਸ਼ਾ

ਸਰਬੰਸ ਪ੍ਰੋਗਰਾਮਿੰਗ ਭਾਸ਼ਾ

ਸਰਬੰਸ ਦੁਨੀਆਂ ਦੀ ਪਹਿਲੀ ਵਿੱਦਿਅਕ ਪ੍ਰੋਗਰਾਮਿੰਗ ਭਾਸ਼ਾ ਹੈ ਜੋ ਪ੍ਰੋਗਰਾਮਰ ਨੂੰ ਪੰਜਾਬੀ ਵਿੱਚ ਕੋਡਿੰਗ ਜਾਂ ਪ੍ਰੋਗਰਾਮ ਲਿੱਖਣ ਦੀ ਆਗਿਆ ਦਿੰਦੀ ਹੈ । ਪ੍ਰੋਗਰਾਮਿੰਗ ਵਿਚ ਰੂਚੀ ਰੱਖਣ ਵਾਲੇ ਰੰਗਾਂ ਅਤੇ ਮੂਲ਼ ਤਰਕ ਨਾਲ ਬੜੇ ਆਸਾਨ ਤਰੀਕੇ ਨਾਲ ਪ੍ਰੋਗਰਾਮਿੰਗ ਦਾ ਆਧਾਰ ਬਣਾ ਸਕਦੇ ਹਨ । ਇਸ ਵਿਚ ਪਹਿਲੀ ਵਾਰ if,else,while,repeat ਵਰਗੇ ਨਿਰਦੇਸ਼ਾਂ ਨੂੰ ਪੰਜਾਬੀ ਵਿਚ ਜੇ , ਦੁਹਰਾਉ,ਜੇਕਰ ,ਜਦਕਿ ਕਹਿ ਕੇ ਵਰਤਿਆ ਗਿਆ ।

ਸਰਬੰਸ ਨੂੰ ਬਣਾਇਆ ਹੈ ਪੰਜਾਬ , ਜਲੰਧਰ ਦੇ ਇੱਕ ਸਾਫਟਵੇਅਰ ਪ੍ਰੋਗਰਾਮਰ ਅਤੇ ਸਰਕਾਰੀ ਸਕੂਲ ਦੇ ਅਧਿਆਪਕ ਹਰਜੀਤ ਸਿੰਘ ਨੇ , ਸਰਬੰਸ ਦੀ ਖੋਜ ਪੰਜਾਬ ਦੇ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਦੀ ਰੂਚੀ ਪ੍ਰੋਗਰਾਮਿੰਗ ਵਿੱਚ ਵਧਾਉਣ ਅਤੇ ਕੋਡਿੰਗ ਨੂੰ ਪੰਜਾਬੀ ਵਿੱਚ ਲਿੱਖਣ ਲਈ ਕੀਤੀ ਗਈ ਹੈ , ਇਸ ਵਿੱਚ ਆਪਰੇਟਰਸ,ਲੂਪਸ,ਵੇਰੀਅਬਲਜ ,ਰਿਕਰਸ਼ਨ,ਫੰਕਸ਼ਨਜ ਆਦਿ ਵਰਗੀਆਂ ਕਈ ਨਿਰਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ । ਇਹ ਭਾਸ਼ਾ ਅਜੇ ਖੜੋਤ ਵਿਚ ਹੈ ਅਤੇ ਇਸ ਉੱਤੇ ਹੋਰ ਕੰਮ ਨਹੀ ਕੀਤਾ ਜਾ ਰਿਹਾ।

ਜਾਣਕਾਰੀ

  • ਖੋਜੀ : ਹਰਜੀਤ ਸਿੰਘ
  • ਪ੍ਰੋਜੈਕਟ ਦੀ ਕਿਸਮ : ਗੈਰ-ਮੁਨਾਫ਼ਾ , ਪੰਜਾਬ ਦੇ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਦੀ ਰੂਚੀ ਪ੍ਰੋਗਰਾਮਿੰਗ ਵਿੱਚ ਵਧਾਉਣ ਅਤੇ ਕੋਡਿੰਗ ਨੂੰ ਪੰਜਾਬੀ ਵਿੱਚ ਲਿੱਖਣ ਲਈ
  • ਉਮਰ : 2019-2020