ਦੁਨੀਆਂ ਦੀ ਪਹਿਲੀ ਪੰਜਾਬੀ ਪ੍ਰੋਗਰਾਮਿੰਗ ਭਾਸ਼ਾ
ਨਿਰਦੇਸ਼ - Command | ਵੇਰਵਾ - Detail | ਲਿਖਣ ਦਾ ਢੰਗ - Syntax |
---|---|---|
ਤੀਰ | ਕਲਮ , ਦਿਸ਼ਾ ਨੂੰ ਦਰਸਾਉਂਦਾ ਚਿੰਨ | ****** |
ਨਿਰਦੇਸ਼ ਖਿੜਕੀ | ਨਿਰਦੇਸ਼ ਦੇਣ ਵਾਲੀ ਖਿੜਕੀ | ****** |
ਰੰਗ ਡੱਬਾ | ਪਿੱਠਭੂਮੀ ਦਾ ਰੰਗ ਤਬਦੀਲ ਕਰਨ ਵਾਲਾ ਰੰਗਾ ਦਾ ਡੱਬਾ | ****** |
ਵਿਕਲਪ ਪੱਟੀ | ਵਿਕਲਪਾਂ ਦਾ ਸੰਗ੍ਰਹਿ | ****** |
ਕਲਮ ਸੁਭਾਅ | ਮਾਊਸ ਨਾਲ ਚੱਲਣ ਵਾਲੀ ਕਲਮ ਦੇ ਵੱਖ - ਵੱਖ ਸੁਭਾਅ | ****** |
ਜੁੜਿਆ | ਮਾਊਸ ਦਾ ਖੱਬਾ ਬਟਨ ਨੱਪ ਕੇ ਰੱਖਣ ਨਾਲ ਕਲਮ ਲਗਾਤਾਰ ਬਿਨਾ ਟੁੱਟੇ ਲਕੀਰ ਬਣਾਉਂਦੀ ਹੈ | ****** |
ਵਿੰਗ ਸੁਭਾਅ | ਮਾਊਸ ਦਾ ਖੱਬਾ ਬਟਨ ਤਿੰਨ ਵਾਰ ਨੱਪਣ ਉਪਰੰਤ ਲਕੀਰ ਵਿਚ ਵਿੰਗ ਲਿਆਉਣ ਲਈ | ****** |
ਆਮ | ਮਾਊਸ ਦਾ ਖੱਬਾ ਬਟਨ ਨੱਪ ਕੇ ਰੱਖਣ ਤੱਕ ਕਲਮ ਚਲਦੀ ਰਹਿੰਦੀ ਹੈ | ****** |
ਮੁੜ ਵਿਵਸਥਿਤ ਕਰਨਾ | ਪੇਸ਼ਕਾਰੀ ਥਾਂ ਨੂੰ ਸਾਫ ਕਰਕੇ ਸ਼ੁਰੁਆਤ ਤੇ ਆਉਣਾ | ****** |
ਨਿਰਦੇਸ਼ - Command | ਵੇਰਵਾ - Detail | ਲਿਖਣ ਦਾ ਢੰਗ - Syntax |
---|---|---|
ਸੱਜੇ | ਤੀਰ ਨੂੰ ਸੱਜੇ ਪਾਸੇ ਦਿੱਤੇ ਹੋਏ ਕੋਣ ਤੇ ਮੋੜਨ ਲਈ,ਅਧਿਕਤਮ ਕੀਮਤ 360 | ਸੱਜੇ 180 |
ਖੱਬੇ | ਤੀਰ ਨੂੰ ਖੱਬੇ ਪਾਸੇ ਦਿੱਤੇ ਹੋਏ ਕੋਣ ਤੇ ਮੋੜਨ ਲਈ,ਅਧਿਕਤਮ ਕੀਮਤ 360 | ਖੱਬੇ 120 |
ਸਿਖਰ | ਤੀਰ ਨੂੰ ਪੇਸ਼ਕਾਰੀ ਥਾਂ ਦੇ ਸਿਖਰ ਤੇ ਲੈ ਕੇ ਜਾਣ ਲਈ | ਸਿਖਰ |
ਕੇਂਦਰ | ਤੀਰ ਨੂੰ ਪੇਸ਼ਕਾਰੀ ਥਾਂ ਦੇ ਕੇਂਦਰ ਤੇ ਲੈ ਕੇ ਜਾਣ ਲਈ | ਕੇਂਦਰ |
ਸ਼ੁਰੂਆਤ | ਤੀਰ ਨੂੰ ਪੇਸ਼ਕਾਰੀ ਥਾਂ ਦੇ ਖੱਬੇ ਪਾਸੇ ਸ਼ੁਰੂਆਤ ਤੇ ਲੈ ਕੇ ਜਾਣ ਲਈ | ਸ਼ੁਰੂਆਤ |
ਥੱਲੇ | ਤੀਰ ਨੂੰ ਪੇਸ਼ਕਾਰੀ ਥਾਂ ਦੇ ਥੱਲੇ ਲੈ ਕੇ ਜਾਣ ਲਈ | ਥੱਲੇ |
ਖਤਮ | ਤੀਰ ਨੂੰ ਪੇਸ਼ਕਾਰੀ ਥਾਂ ਦੇ ਸੱਜੇ ਅੰਤ ਤੱਕ ਲੈ ਕੇ ਜਾਣ ਲਈ | ਖਤਮ |
ਰੰਗ | ਤੀਰ ਨੂੰ ਹੇਠਾਂ ਰੱਖਣ ਲਈ | ਰੰਗ |
ਬੇਰੰਗ | ਤੀਰ ਨੂੰ ਹਵਾ ਚ ਉਠਾਉਣ ਲਈ | ਬੇਰੰਗ |
ਨਿਰਦੇਸ਼ - Command | ਵੇਰਵਾ - Detail | ਲਿਖਣ ਦਾ ਢੰਗ - Syntax |
---|---|---|
ਅੱਗੇ | ਤੀਰ ਦੇ ਮੁੰਹ ਵੱਲ ਦਿੱਤੀ ਲੰਬਾਈ ਅਨੁਸਾਰ ਸਿੱਧੀ ਲਾਈਨ ਬਨਾਉਣ ਲਈ , ਅਧਿਕਤਮ ਕੀਮਤ 50,000 . ਹੱਦ ਮੁੱਕ ਜਾਣ ਤੇ ਤੀਰ ਇੱਕ ਰੈਂਡਮ ਕੋਣ ਤੇ ਵਾਪਸ ਮੁੜੇਗਾ | ਅੱਗੇ 90 |
ਪਿੱਛੇ | ਤੀਰ ਦੀ ਪਿੱਠ ਵੱਲ ਦਿੱਤੀ ਲੰਬਾਈ ਅਨੁਸਾਰ ਸਿੱਧੀ ਲਾਈਨ ਬਨਾਉਣ ਲਈ , ਅਧਿਕਤਮ ਕੀਮਤ 50,000 . ਹੱਦ ਮੁੱਕ ਜਾਣ ਤੇ ਤੀਰ ਇੱਕ ਕੋਣ ਤੇ ਵਾਪਸ ਮੁੜੇਗਾ | ਪਿੱਛੇ 90 |
ਲਗਾਤਾਰਰੰਗ | ਹਰ ਬੁਲਾਵੇ ਤੇ ਕਲਮ ਜਾਂ ਤੀਰ ਦਾ ਰੰਗ ਬਦਲਣਾ | ਲਗਾਤਾਰਰੰਗ |
ਕਲਮਰੰਗ | ਕਲਮ ਜਾਂ ਤੀਰ ਦਾ ਰੰਗ ਬਦਲਣ ਲਈ | ਕਲਮਰੰਗ ਹੈਕਸਾਡੈਸੀਮਲ ਕੋਡ |
ਪਿਛਲਾਰੰਗ | ਪੇਸ਼ਕਾਰੀ ਥਾਂ ਦਾ ਪਿਛਲਾਰੰਗ ਬਦਲਣ ਲਈ | ਪਿਛਲਾਰੰਗ ਹੈਕਸਾਡੈਸੀਮਲ ਕੋਡ |
ਅੱਖਰ | ਕਿਸੇ ਅੱਖਰ ਨੂੰ ਪੇਸ਼ਕਾਰੀ ਥਾਂ ਤੇ ਛਾਪਣ ਲਈ | ਅੱਖਰ { ਸਵੇਰ } |
ਚੱਕਰ | ਦਿੱਤੇ ਹੋਏ ਘੇਰੇ (ਰੇਡਿਅਸ) ਮੁਤਾਬਕ ਖਾਲੀ ਚੱਕਰ ਜਾਂ ਰਿੰਗ ਬਨਾਉਣ ਲਈ | ਚੱਕਰ 50 |
ਮੰਡਲ | ਦਿੱਤੇ ਹੋਏ ਘੇਰੇ (ਰੇਡਿਅਸ) ਮੁਤਾਬਕ ਭਰਿਆ (ਕਲਮ ਰੰਗ ਦੇ ਨਾਲ) ਚੱਕਰ ਜਾਂ ਰਿੰਗ ਬਨਾਉਣ ਲਈ | ਮੰਡਲ 50 |
ਆਇਤ | ਦਿੱਤੀ ਹੋਈ ਲੰਬਾਈ ਅਤੇ ਚੌੜਾਈ ਮੁਤਾਬਿਕ ਖਾਲੀ ਆਇਤ ਬਨਾਉਣ ਲਈ | ਆਇਤ 150 200 |
ਚਤੁਰਭੁਜ | ਦਿੱਤੀ ਹੋਈ ਲੰਬਾਈ ਅਤੇ ਚੌੜਾਈ ਮੁਤਾਬਿਕ ਭਰਿਆ (ਕਲਮ ਰੰਗ ਦੇ ਨਾਲ) ਆਇਤ ਬਨਾਉਣ ਲਈ | ਚਤੁਰਭੁਜ 150 200 |
ਪਾਈ | ਖਾਲੀ ਪਾਈ ਬਨਾਉਣ ਲਈ | ਪਾਈ <ਚੌੜਾਈ> < ਉਚਾਈ > < ਕੋਣ > < ਸਵੀਪਕੋਣ > ਜਿਵੇਂ ਪਾਈ 78 15 45 120 |
ਪਾਈਰੂਪ | ਭਰੀ ( ਕਲਮ ਰੰਗ ਨਾਲ) ਪਾਈ ਬਨਾਉਣ ਲਈ | ਪਾਈਰੂਪ <ਚੌੜਾਈ> < ਉਚਾਈ > < ਕੋਣ > < ਸਵੀਪਕੋਣ > ਜਿਵੇਂ ਪਾਈਰੂਪ 78 15 45 120 |
ਨਿਰਦੇਸ਼ - Command | ਵੇਰਵਾ - Detail | ਲਿਖਣ ਦਾ ਢੰਗ - Syntax |
---|---|---|
ਕਾਰਜ | ਨਿਰਦੇਸ਼ਾਂ ਦਾ ਇੱਕ ਗਰੁੱਪ ( ਫੰਕਸ਼ਨ ) ਬਨਾਉਣ ਲਈ ਜਿਸ ਨੂੰ ਇੱਕ ਨਾਮ ਦੇ ਕੇ ਮੁੜ ਵਰਤੋ ਵਿਚ ਲਿਆਇਆ ਜਾ ਸਕਦਾ ਹੈ | ਕਾਰਜ ਨਾਮ : ਅੱਗੇ 9੦ ਸੱਜੇ 9੦ ਅੰਤ |
ਨਵਪੂਰਤ | ਪਹਿਲਾਂ ਤੋ ਪਰਭਾਸ਼ਿਤ ਕਾਰਜ ਜਾਂ ਫੰਕਸ਼ਨ ਨੂੰ ਅਪਡੇਟ ਕਰਨ ਲਈ | ਨਵਪੂਰਤ ਫੰਕਸ਼ਨ ਨਾਮ : ਨਵੀਆਂ ਨਿਰਦੇਸ਼ਜ ਅੰਤ |
ਨਿਰਦੇਸ਼ - Command | ਵੇਰਵਾ - Detail | ਲਿਖਣ ਦਾ ਢੰਗ - Syntax |
---|---|---|
ਜਦਕਿ | ਜਦਕਿ ਲੂਪ ਕੋਡ ਦੇ ਇੱਕ ਇਕੱਠ ਨੂੰ ਇੱਕ ਨਿਸ਼ਚਿਤ ਕੰਡੀਸ਼ਨ ਦੇ ਸਹੀ ਹੋਣ ਤੱਕ ਲਾਗੂ ਕਰਦੇ ਹਨ | ਜਦਕਿ { 7>2 } ਅੱਗੇ 90 |
ਜੇ , ਹੋਰ | ਜੇ ਸਟੇਟਮੈਂਟ ਦਿੱਤੀ ਸ਼ਰਤ ਦੇ ਅਧਾਰ ਤੇ ਕੋਡ ਨੂੰ ਚਲਾਉਣ ਲਈ ਵਰਤੀ ਜਾਂਦੀ ਹੈ | ਜੇ {7>4} ਅੱਗੇ 90 ਹੋਰ ਪਿੱਛੇ 70 |
ਦੁਹਰਾਉ | ਕੋਡ ਦੇ ਇੱਕ ਇਕੱਠ ਨੂੰ ਬਾਰ ਬਾਰ ਦੁਹਰਾਉਣ ਲਈ ਵਰਤੀ ਜਾਂਦੀ ਹੈ | ਦੁਹਰਾਉ 4 ( ਅੱਗੇ 90 ਮੰਡਲ 50 ) |
ਚਲ | ਨਵਾ ਚਲ ਬਨਾਉਣ , ਜਾਣਕਾਰੀ ਸੰਭਾਲਣ ਲਈ "ਕੰਟੇਨਰ" ਬਨਾਉਣ ਲਈ , ਅਣਪਰਭਾਸ਼ਿਤ ,ਵਰਣਮਾਲਾ ਦੇ ਅੱਖਰ ,ਲੰਬਾਈ 1-25 | ਚਲ ਭ , ਚਲ ਪਰਮੀਤ |
ਝਾਕੀ | ਪਰਭਾਸ਼ਿਤ ਚਲ ,ਚਲ ਦਾ ਮੁੱਲ ਦੇਖਣ ਅਤੇ ਚਲ ਨੂੰ ਵਰਤ ਕੇ ਗਣਨਾਵਾਂ ਕਰਨ ਲਈ | ਝਾਕੀ ਪਰਮੀਤ , ਝਾਕੀ ਭ + ਪ , ਝਾਕੀ ਰ * ਣ , ਝਾਕੀ ਰ % ਣ , ਝਾਕੀ ਰ - ਣ , ਝਾਕੀ ਰ * ਣ |
ਨਿਰਦੇਸ਼ - Command | ਵੇਰਵਾ - Detail | ਲਿਖਣ ਦਾ ਢੰਗ - Syntax |
---|---|---|
ਚਾਰਟ | ਚਾਰਟ ਸੁਭਾਅ ਨੂੰ ਚਾਲੂ ਜਾਂ ਬੰਦ ਕਰਨ ਲਈ | ਚਾਰਟ |
ਚਾਰਟਲੜੀ | ਡਾਟਾ ਦਾ ਸਮੂਹ ਹੈ, ਇੱਕ ਚਾਰਟ ਤੇ ਸਾਜਿਆ ਗਿਆ ਸਾਰਾ ਡਾਟਾ ਚਾਰਟਲੜੀ ਤੋਂ ਆਉਂਦਾ ਹੈ. | ਚਾਰਟਲੜੀ ਲੜੀਨਾਮ ਮੁੱਲ |
ਚਾਰਟਰੂਪ | ਚਾਰਟ ਦੀ ਕਿਸਮ ਬਦਲਣ ਲਈ (ਮੁੱਲ 1-9) | ਚਾਰਟਰੂਪ 1 |
ਨਿਰਦੇਸ਼ - Command | ਵੇਰਵਾ - Detail | ਲਿਖਣ ਦਾ ਢੰਗ - Syntax |
---|---|---|
ਸੂਚੀ | ਨਵੀ ਸੂਚੀ ਬਨਾਉਣ ਲਈ | ਸੂਚੀ ਸੂਚੀਦਾਨਾਮ |
ਸੂਚੀਮੁੱਲ | ਸੂਚੀ ਵਿਚ ਨਵਾਂ ਮੁੱਲ ਦਾਖਲ ਕਰਨ ਲਈ | ਸੂਚੀਮੁੱਲ ਸੂਚੀ ਦਾ ਨਾਮ ਜਿਵੇਂ ਸੂਚੀਮੁੱਲ ਸੂਚੀ ਜਮਾਤ 9 |
ਸੂਚੀਸਾਫ | ਸੂਚੀ ਸਾਫ ਕਰਨ ਲਈ | ਸੂਚੀਸਾਫ |
ਸੂਚੀਲੜੀ | ਸੂਚੀ ਵਿਚੋ ਮੁ੍ਲ ਦੇਖਣ ਲਈ | ਸੂਚੀਲੜੀ 0 ( 0 ਇੰਡੈਕਸ ਤੇ ਸਟੋਰ ਮੁੱਲ ਵਿਖਾਈ ਦੇਵੇਗਾ) |
ਸੂਚੀਲੜੀਮੁੱਲ | ਸੂਚੀ ਵਿਚ ਨਿਸ਼ਾਨ ਮੁੱਲ ਬਦਲਣ ਲਈ | ਸੂਚੀਲੜੀਮੁੱਲ ਸੂਚੀਨਾਮ ਇੰਡੈਕਸ ਨਵਾਂਮੁੱਲ |
ਸੂਚੀਲੜੀਮੁੱਲ | ਸੂਚੀ ਵਿਚ ਨਿਸ਼ਾਨ ਰਾਹੀ ਮੁੱਲ ਬਦਲਣ ਲਈ | ਸੂਚੀਲੜੀਮੁੱਲ ਸੂਚੀਨਾਮ ਇੰਡੈਕਸ ਨਵਾਂਮੁੱਲ |
ਸੂਚੀਛਾਪ | ਸਾਰੀ ਸੂਚੀ ਛਾਪਣ ਲਈ | ਸੂਚੀਛਾਪ ਸੂਚੀਨਾਮ |
ਨਿਰਦੇਸ਼ - Command | ਵੇਰਵਾ - Detail | ਲਿਖਣ ਦਾ ਢੰਗ - Syntax |
---|---|---|
+ | ਅੰਕਗਣਕ ਓਪਰੇਟਰ | ਝਾਕੀ 5+5 |
- | ਅੰਕਗਣਕ ਓਪਰੇਟਰ | ਝਾਕੀ 5-5 |
/ | ਅੰਕਗਣਕ ਓਪਰੇਟਰ | ਝਾਕੀ 5/5 |
* | ਅੰਕਗਣਕ ਓਪਰੇਟਰ | ਝਾਕੀ 5*5 |
% | ਅੰਕਗਣਕ ਓਪਰੇਟਰ | ਝਾਕੀ 5%5 |
= | ਅਸਾਈਨਮੈਂਟ ਆਪਰੇਟਰ | ਝਾਕੀ 5=5 |
<= | ਤੁਲਨਾ ਆਪਰੇਟਰ | ਝਾਕੀ 5 <= 5 |
< | ਤੁਲਨਾ ਆਪਰੇਟਰ | ਝਾਕੀ 5 < 5 |
>= | ਤੁਲਨਾ ਆਪਰੇਟਰ | ਝਾਕੀ 5 >= 5 |
> | ਤੁਲਨਾ ਆਪਰੇਟਰ | ਝਾਕੀ 5 > 5 |
ਨਿਰਦੇਸ਼ - Command | ਵੇਰਵਾ - Detail | ਲਿਖਣ ਦਾ ਢੰਗ - Syntax |
---|---|---|
ਪਹਾੜਾ | ਪਹਾੜਾ ਛਾਪਣ ਕਰਨ ਲਈ | ਪਹਾੜਾ ਅੱਖਰ ਕਿੱਥੋ ਤੱਕ ਜਿਵੇਂ ਪਹਾੜਾ 5 10 |
ਤਾਰੀਖ | ਤਾਰੀਖ ਛਾਪਣ ਕਰਨ ਲਈ | ਤਾਰੀਖ |
ਸਰਬੰਸ ਦੁਨੀਆਂ ਦੀ ਪਹਿਲੀ ਵਿੱਦਿਅਕ ਪ੍ਰੋਗਰਾਮਿੰਗ ਭਾਸ਼ਾ ਹੈ ਜੋ ਪ੍ਰੋਗਰਾਮਰ ਨੂੰ ਪੰਜਾਬੀ ਵਿੱਚ ਕੋਡਿੰਗ ਜਾਂ ਪ੍ਰੋਗਰਾਮ ਲਿੱਖਣ ਦੀ ਆਗਿਆ ਦਿੰਦੀ ਹੈ । ਪ੍ਰੋਗਰਾਮਿੰਗ ਵਿਚ ਰੂਚੀ ਰੱਖਣ ਵਾਲੇ ਰੰਗਾਂ ਅਤੇ ਮੂਲ਼ ਤਰਕ ਨਾਲ ਬੜੇ ਆਸਾਨ ਤਰੀਕੇ ਨਾਲ ਪ੍ਰੋਗਰਾਮਿੰਗ ਦਾ ਆਧਾਰ ਬਣਾ ਸਕਦੇ ਹਨ । ਇਸ ਵਿਚ ਪਹਿਲੀ ਵਾਰ if,else,while,repeat ਵਰਗੇ ਨਿਰਦੇਸ਼ਾਂ ਨੂੰ ਪੰਜਾਬੀ ਵਿਚ ਜੇ , ਦੁਹਰਾਉ,ਜੇਕਰ ,ਜਦਕਿ ਕਹਿ ਕੇ ਵਰਤਿਆ ਗਿਆ ।
ਸਰਬੰਸ ਨੂੰ ਬਣਾਇਆ ਹੈ ਪੰਜਾਬ , ਜਲੰਧਰ ਦੇ ਇੱਕ ਸਾਫਟਵੇਅਰ ਪ੍ਰੋਗਰਾਮਰ ਅਤੇ ਸਰਕਾਰੀ ਸਕੂਲ ਦੇ ਅਧਿਆਪਕ ਹਰਜੀਤ ਸਿੰਘ ਨੇ , ਸਰਬੰਸ ਦੀ ਖੋਜ ਪੰਜਾਬ ਦੇ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਦੀ ਰੂਚੀ ਪ੍ਰੋਗਰਾਮਿੰਗ ਵਿੱਚ ਵਧਾਉਣ ਅਤੇ ਕੋਡਿੰਗ ਨੂੰ ਪੰਜਾਬੀ ਵਿੱਚ ਲਿੱਖਣ ਲਈ ਕੀਤੀ ਗਈ ਹੈ , ਇਸ ਵਿੱਚ ਆਪਰੇਟਰਸ,ਲੂਪਸ,ਵੇਰੀਅਬਲਜ ,ਰਿਕਰਸ਼ਨ,ਫੰਕਸ਼ਨਜ ਆਦਿ ਵਰਗੀਆਂ ਕਈ ਨਿਰਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ । ਇਹ ਭਾਸ਼ਾ ਅਜੇ ਖੜੋਤ ਵਿਚ ਹੈ ਅਤੇ ਇਸ ਉੱਤੇ ਹੋਰ ਕੰਮ ਨਹੀ ਕੀਤਾ ਜਾ ਰਿਹਾ।
ਅਗਰ ਤੁਹਾਡੇ ਕੋਲ ਸਾਡੇ ਲਈ ਜਾਂ ਮਾਂ ਬੋਲੀ ਪੰਜਾਬੀ ਦੇ ਵਾਧੇ ਲਈ ਕੋਈ ਸੁਝਾਅ,ਲਿਖਤ ਹੈ ਤਾਂ ਸਾਨੂੰ sarbans.com@gmail.com ਪਤੇ ਤੇ ਭੇਜੋ । ਪ੍ਰਕਾਸ਼ਨ ਦਾ ਅਧਿਕਾਰ @ ਸਰਬੰਸ 2025 . ਸਾਰੇ ਹੱਕ ਰਾਖਵੇਂ ਹਨ ।