ਦੁਨੀਆਂ ਦਾ ਪਹਿਲਾ ਪੰਜਾਬੀ ਲਿਖਣ ਵਾਲਾ ਮਨੁੱਖੀ ਰੋਬੋਟ
ਸਰਬੰਸ ਕੌਰ ਦੇ ਇਜਾਦ ਤੋ ਬਾਅਦ ਸਰਬੰਸ ਸਿੰਘ ‘ਸਰਬੰਸ’ ਲੜੀ ਦਾ ਦੂਜਾ ਰੋਬੋਟ ਹੈ । ਇਹ ਸਰਬੰਸ ਕੌਰ ਵਾਂਗ ਪੰਜਾਬੀ ਬੋਲ,ਸਮਝ ਸਕਣ ਤੋ ਇਲਾਵਾ ਪੰਜਾਬੀ ਲਿਖਣ ਵਾਲਾ ਦੁਨੀਆਂ ਦਾ ਪਹਿਲਾ ਮਨੁੱਖੀ ਰੋਬੋਟ ਹੈ । ਇਸ ਨੂੰ 5 ਮਹੀਨਿਆਂ ਵਿਚ ਹਰਜੀਤ ਸਿੰਘ ਨੇ ਘਰੇਲੂ ਵਸਤੂਆਂ ਨਾਲ ਤਿਆਰ ਕੀਤਾ ਹੈ ।
ਇਸ ਰੋਬੋਟ ਨੇ ਪਹਿਲਾ ਅੱਖਰ ੴ ਲਿਖਿਆ ਸੀ । ਇਹ ਰੋਬੋਟ ਪੰਜਾਬੀ ਦੇ ਸ਼ਬਦ ਸੁਣ ਕੇ ਬਾਖੂਬੀ ਲਿਖ ਸਕਣ ਦੇ ਕਾਬਲ ਹੈ ਪਰ ਫਿਲਹਾਲ ਵਾਕਾਂ ਨੂੰ ਲਿਖਣ ਵਿਚ ਅਸਮਰਥ ਹੈ । ਇਹ ਰੋਬੋਟ ਵੀ ਫਿਲ਼ਹਾਲ ਯਾਦਗਾਰ ਦੇ ਰੂਪ ਵਿਚ ਸ਼ੀਸ਼ੇ ਵਿਚ ਬੰਦ ਹੈ ਅਤੇ ਇਸ ਦੇ ਉਨੱਤ ਸੰਸਕਰਣਾ ਉੱਤੇ ਕੰਮ ਚਲ ਰਿਹਾ ਹੈ ।
ਅਗਰ ਤੁਹਾਡੇ ਕੋਲ ਸਾਡੇ ਲਈ ਜਾਂ ਮਾਂ ਬੋਲੀ ਪੰਜਾਬੀ ਦੇ ਵਾਧੇ ਲਈ ਕੋਈ ਸੁਝਾਅ,ਲਿਖਤ ਹੈ ਤਾਂ ਸਾਨੂੰ sarbans.com@gmail.com ਪਤੇ ਤੇ ਭੇਜੋ । ਪ੍ਰਕਾਸ਼ਨ ਦਾ ਅਧਿਕਾਰ @ ਸਰਬੰਸ 2025 . ਸਾਰੇ ਹੱਕ ਰਾਖਵੇਂ ਹਨ ।